ਡਿਪਟੀ ਸਪੀਕਰ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Deputy Speaker ਡਿਪਟੀ ਸਪੀਕਰ: ਸਪੀਕਰ ਨੂੰ ਸੰਸਦ ਦਾ ਅਧਿਅਕਸ਼ ਸਮਝਿਆ ਜਾਂਦਾ ਹੈ ਅਤੇ ਉਹ ਸੰਸਦ ਦੀਆਂ ਸਾਰੀਆਂ ਬੈਠਕਾਂ ਦੀ ਪ੍ਰਵਾਨਗੀ ਕਰਦਾ ਹੈ। ਉਸਦੀ ਗ਼ੈਰ-ਹਾਜ਼ਰੀ ਵਿਚ ਡਿਪਟੀ ਸਪੀਕਰ ਉਸਦੇ ਸਾਰੇ ਕਾਰਜ ਨਿਭਾਉਂਦਾ ਹੈ।

      ਜਦੋਂ ਡਿਪਟੀ ਸਪੀਕਰ ਲੋਕ ਸਭਾ ਦਾ ਮੈਂਬਰ ਨਾ ਰਹੇ ਤਾਂ ਉਸਨੂੰ ਆਪਣਾ ਪਦ ਛੱਡਣਾ ਪੈਂਦਾ ਹੈ। ਡਿਪਟੀ ਸਪੀਕਰ ਲਿਖਤੀ ਰੂਪ ਵਿਚ ਸਪੀਕਰ ਨੂੰ ਸੰਬੋਧਨ ਕਰਕੇ ਆਪਣੇ ਪਦ ਤੋਂ ਤਿਆਗ-ਪੱਤਰ ਦੇ ਸਕਦਾ ਹੈ। ਡਿਪਟੀ ਸਪੀਕਰ ਨੂੰ ਲੋਕ ਸਭਾ ਦੇ ਸਾਰੇ ਮੈਂਬਰਾਂ ਦੀ ਬਹੁ-ਗਿਣਤੀ ਦੁਆਰਾ ਪਾਸ ਕੀਤੇ ਪ੍ਰਸਤਾਵ ਦੁਆਰਾ ਉਸ ਦੇ ਪਦ ਤੋਂ ਹਟਾਇਆ ਜਾ ਸਕਦਾ ਹੈ।

      ਜਦੋਂ ਡਿਪਟੀ ਸਪੀਕਰ ਨੂੰ ਹਟਾਉਣ ਸਬੰਧੀ ਪ੍ਰਸਤਾਵ ਤੇ ਲੋਕ ਸਭਾ ਦੀ ਬੈਠਕ ਹੋ ਰਹੀ ਹੋਵੇ ਤਾਂ ਡਿਪਟੀ ਸਪੀਕਰ ਸਦਨ ਵਿਚ ਹਾਜ਼ਰ ਹੁੰਦੇ ਹੋਏ ਅਤੇ ਸਪੀਕਰ ਦਾ ਸ਼ੈਰ-ਹਾਜ਼ਰੀ ਦੇ ਹੁੰਦੇ ਹੋਏ ਵੀ ਸਦਨ ਦੀ ਬੈਠਕ ਦੀ ਪ੍ਰਧਾਨਗੀ ਨਹੀਂ ਕਰ ਸਕੇਗਾ। ਡਿਪਟੀ ਸਪੀਕਰ ਨੂੰ ਉਸਨੂੰ ਹਟਾਉਣ ਦੇ ਪ੍ਰਸਤਾਵ ਤੇ ਬਹਿਸ ਦੇ ਦੌਰਾਨ ਇਸ ਵਿਚ ਭਾਗ ਲੈਣ ਅਤੇ ਵੋਟ ਦੇਣ ਦਾ ਅਧਿਕਾਰ ਹੋਵੇਗਾ, ਪਰੰਤੂ ਵੋਟਾਂ ਦੇ ਬਰਾਬਰ ਹੋਣ ਦੀ ਸੂਰਤ ਵਿਚ ਉਹ ਨਿਰਣਾਇਕ ਵੋਟ ਨਹੀਂ ਦੇ ਸਕੇਗਾ। ਡਿਪਟੀ ਸਪੀਕਰ ਦੀ ਤਨਖ਼ਾਹ ਅਤੇ ਭੱਤੇ ਕਾਨੂੰਨ ਦੁਆਰਾ ਸੰਸਦ ਰਾਹੀਂ ਨਿਵਰਿਤ ਕੀਤੇ ਜਾਣਗੇ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.